ਪੰਜਾਬੀ (Punjabi)

ਇਸ ਪੰਨੇ 'ਤੇ ਇੱਕ ਨਕਸ਼ਾ ਅਤੇ ਕਿਰਾਇਆਂ, ਟੈਕਸੀਆਂ, ਕੰਜੈਸਚਨ ਚਾਰਜ, Santander Cycles, ਅਤੇ ਰਿਵਰ ਬੋਟ ਸੇਵਾਵਾਂ ਬਾਰੇ ਹੋਰ ਜਾਣਕਾਰੀ ਸ਼ਾਮਲ ਹੈ।

ਲੰਦਨ ਅੰਡਰਗ੍ਰਾਉਂਡ ਦਾ ਨਕਸ਼ਾ (London Underground)

ਇਸ ਨਕਸ਼ੇ ਵਿੱਚ ਟਿਊਬ ਲਾਈਨਾਂ, ਲੰਦਨ ਅੰਡਰਗ੍ਰਾਉਂਡ, ਲੰਦਨ ਓਵਰਗ੍ਰਾਉਂਡ ਅਤੇ ਡੌਕਲੈਂਡਸ ਲਾਈਟ ਰੇਲਵੇ (DLR) ਦੇ ਸਟੇਸ਼ਨਾਂ ਅਤੇ ਰੇਲ ਨੈਟਵਰਕ ਬਾਰੇ ਜਾਣਕਾਰੀ ਸ਼ਾਮਲ ਹੈ।

ਕਾਨਟੈਕਟਲੈਸ

ਕਾਨਟੈਕਟਲਸ (ਸਿਰਕ ਰਪਹਤ) ਦੇ ਨਾਲ ਲਡਨ ਪਵਚ ਇਧਰ- ਉਧਰ ਜਾਣਾ, ਤੇਜ਼, ਆਸਾਨ ਅਤੇ ਸੁਰਪਖਅਤ ਹੈ। ਹੁਣ ਤੁਸੀਂ ਆਿਣਾ ਕਾਨਟੈਕਟਲਸ ਭੁਗਤਾਨ ਕਾਰਡ ਲਡਨ ਅਦਰ ਬਸ, ਪਟਊਬ, ਟ੍ਾਮ, DLR, London Overground ਅਤੇ ਪਜ਼ਆਦਾਤਰ National Rail ਸੇਵਾਵਾਂ 'ਤੇ ਵਰਤ ਸਕਦੇ ਹੋ।

ਕਾਨਟੈਕਟ-ਲੈਸ ਭੁਗਤਾਨ ਅਤੇ Oyster ਕਾਰਡ

ਜੇ ਤੁਸੀਂ ਲੰਦਨ ਵਿੱਚ ਏਧਰ-ਉਧਰ ਜਾਣ ਲਈ ਯਾਤਰਾ ਕਰ ਰਹੇ ਹੋ, ਤਾਂ ਆਪਣੀ ਯਾਤਰਾ ਲਈ ਭੁਗਤਾਨ ਕਰਨ ਦੇ ਕਈ ਤਰੀਕੇ ਹਨ। ਜ਼ਿਆਦਾਤਰ, ਕਾਨਟੈਕਟ-ਲੈਸ ਭੁਗਤਾਨ ਜਾਂ Oyster ਕਾਰਡ ਦੇ ਨਾਲ ਪੇ ਐਜ਼ ਯੂ ਗੋ ਬਿਹਤਰੀਨ ਹੱਲ ਹੈ। ਪੇ ਐਜ਼ ਯੂ ਗੋ ਨਾਲ, ਤੁਸੀਂ ਸਹੀ ਟਿਕਟ ਹੋਣ ਦੀ ਚਿੰਤਾ ਕੀਤੇ ਬਿਨਾਂ, ਜਿੱਥੇ ਅਤੇ ਜਦੋਂ ਚਾਹੋ ਯਾਤਰਾ ਕਰ ਸਕਦੇ ਹੋ, ਅਤੇ ਪੇ ਐਜ਼ ਯੂ ਗੋ ਕਿਰਾਏ ਆਮ ਤੌਰ 'ਤੇ ਨਗਦੀ ਭੁਗਤਾਨ ਕਰਨ ਨਾਲੋਂ ਸਸਤੇ ਹੁੰਦੇ ਹਨ।ਭਾਵੇਂ ਤੁਸੀਂ ਕਾਨਟੈਕਟ-ਲੈਸ ਭੁਗਤਾਨ ਦੀ ਵਰਤੋਂ ਕਰਦੇ ਹੋ ਜਾਂ Oyster ਕਾਰਡ ਦੀ - ਪੇ ਐਜ਼ ਯੂ ਗੋ ਕਿਰਾਇਆਂ ਦੀ ਲਾਗਤ ਉਹੀ ਹੁੰਦੀ ਹੈ। ਦੋਵੇਂ ਕਾਰਡ ਤੁਹਾਨੂੰ ਦੈਨਿਕ ਸੀਮਾ ਦਿੰਦੇ ਹਨ। ਕਾਨਟੈਕਟ-ਲੈਸ ਭੁਗਤਾਨ ਕਾਰਡ ਨਾਲ, ਤੁਹਾਨੂੰ ਸੋਮਵਾਰ ਤੋਂ ਐਤਵਾਰ ਦੀ ਸੀਮਾ ਦਾ ਵਾਧੂ ਫਾਇਦਾ ਵੀ ਮਿਲਦਾ ਹੈ।

ਤੁਹਾਨੂੰ Oyster ਕਾਰਡ ਅੰਡਰਗ੍ਰਾਉਂਡ ਸਟੇਸ਼ਨਾਂ ਵਿੱਚ ਕਿਸੇ ਟਿਕਟ ਮਸ਼ੀਨ ਤੋਂ ਜਾਂ ਦੁਕਾਨਾਂ ਅਤੇ ਨਿਊਜ਼ਏਜੰਟਾਂ ਵਿੱਚ 4000 ਤੋਂ ਵੱਧ ਟਿਕਟ ਸਟੌਪਾਂ ਤੋਂ ਮਿਲ ਸਕਦਾ ਹੈ। ਤੁਹਾਨੂੰ £5 ਦਾ ਡਿਪੌਜ਼ਿਟ, ਅਤੇ ਉਸ ਤੋਂ ਬਾਅਦ ਯਾਤਰਾ ਕਰਨ ਤੋਂ ਪਹਿਲਾਂ ਪੇ ਐਜ਼ ਯੂ ਗੋ ਕ੍ਰੈਡਿਟ ਜਾਂ ਸੀਜ਼ਨ ਟਿਕਟ ਲਈ ਭੁਗਤਾਨ ਕਰਨ ਦੀ ਲੋੜ ਹੋਵੇਗੀ। ਜਾਂ ਫੇਰ ਤੁਸੀਂ ਸਿੱਧਾ ਆਪਣੇ ਕਾਨਟੈਕਟ-ਲੈਸ ਭੁਗਤਾਨ ਕਾਰਡ ਦੀ ਵਰਤੋਂ ਕਰਦੇ ਹੋਏ ਯਾਤਰਾ ਕਰਨੀ ਸ਼ੁਰੂ ਕਰ ਸਕਦੇ ਹੋ।

ਵੇਰਵਿਆਂ ਲਈ ਦੇਖੋ (PDF 403KB) 

ਗਾਹਕ ਸੇਵਾ ਵਿੱਚ ਸੁਧਾਰ ਕਰਨਾ ਅਤੇ ਲੰਦਨ ਅੰਡਰਗ੍ਰਾਉਂਡ

ਅਸੀਂ ਇਸ ਸਾਲ ਗਾਹਕ ਸੇਵਾ ਵਿੱਚ ਤਬਦੀਲੀਆਂ ਲਿਆਉਣ ਵਾਸਤੇ ਆਪਣੀ ਅਧੁਨਿਕੀਕਰਣ ਯੋਜਨਾ ਨੂੰ ਲਾਗੂ ਕਰ ਰਹੇ ਹਾਂ। ਅਸੀਂ ਆਪਣੇ ਗਾਹਕਾਂ ਨੂੰ ਜਿਸ ਤਰੀਕੇ ਨਾਲ ਸੇਵਾ ਮੁਹੱਈਆ ਕਰਦੇ ਹਾਂ, ਉਸ ਵਿੱਚ ਤਬਦੀਲੀਆਂ ਹੋ ਰਹੀਆਂ ਹਨ, ਜਿਸ ਵਿੱਚ ਸਟਾਫ ਨੂੰ ਪਿਛਲੇ ਕਮਰਿਆਂ ਤੋਂ ਟਿਕਟ ਹਾਲਾਂ ਵਿੱਚ ਲਿਆਂਦਾ ਜਾ ਰਿਹਾ ਹੈ ਜਿੱਥੇ ਉਹ ਗਾਹਕਾਂ ਨੂੰ ਬਿਹਤਰ ਸੇਵਾ ਦੇ ਸਕਦੇ ਹਨ।

ਕੀ ਤੁਸੀਂ ਲੰਦਨ ਘੁੰਮਣ ਆਏ ਹੋ?

ਜੇ ਹਾਂ, ਤਾਂ ਸਾਡੇ Visitor Oyster ਕਾਰਡ ਬਾਰੇ ਹੋਰ ਜਾਣਕਾਰੀ ਲੈਣ ਅਤੇ ਰਾਜਧਾਨੀ ਵਿੱਚ ਆਪਣੇ ਦੌਰੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਕਿਰਪਾ ਕਰਕੇ ਸਾਡੇ Visiting London ਪੰਨੇ ਦੇਖੋ।

ਅੰਗ੍ਰੇਜ਼ੀ ਵਿੱਚ ਹੋਰ ਜਾਣਕਾਰੀ ਲਈ ਦੇਖੋ  

Santander Cycles

ਦਿਨ ਦੇ 24 ਘੰਟੇ ਹਜ਼ਾਰਾਂ ਸਾਈਕਲਾਂ ਅਤੇ ਸੈਂਕੜੇ ਸਟੇਸ਼ਨ ਉਪਲਬਧ ਹੋਣ ਦੇ ਨਾਲ, Santander Cycles ਇਧਰ-ਉਧਰ ਜਾਣ ਦਾ ਸਰਲ ਅਤੇ ਮਜ਼ੇਦਾਰ ਤਰੀਕਾ ਹੈ। ਸਾਈਕਲ ਕਿਰਾਏ 'ਤੇ ਲੈ ਕੇ ਲੰਡਨ ਦੇਖੋ।

ਅੰਗ੍ਰੇਜ਼ੀ ਵਿੱਚ ਹੋਰ ਜਾਣਕਾਰੀ ਲਈ ਦੇਖੋ 

ਕੰਜੈਸਚਨ ਚਾਰਜ (ਭੀੜ-ਭਾੜ ਸ਼ੁਲਕ)

ਜੇ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ 07:00 ਅਤੇ 18:00 ਵਜੇ ਦੇ ਵਿਚਕਾਰ ਕੇਂਦਰੀ ਲੰਦਨ ਵਿੱਚ ਡ੍ਰਾਈਵ ਕਰਦੇ ਹੋ, ਤਾਂ ਤੁਹਾਨੂੰ ਸ਼ਾਇਦ ਦੈਨਿਕ ਕੰਜੈਸਚਨ ਚਾਰਜ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਇਸ ਦਸਤਾਵੇਜ਼ ਵਿੱਚ ਦੱਸਿਆ ਗਿਆ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ, ਅਤੇ ਚਾਰਜ ਦਾ ਭੁਗਤਾਨ ਕਰਨ ਅਤੇ ਛੂਟਾਂ ਬਾਰੇ ਜਾਣਕਾਰੀ ਸ਼ਾਮਲ ਹੈ।

ਹੋਰ ਜਾਣਕਾਰੀ ਲਈ ਦੇਖੋ:

ਲੋਅ ਇਮੀਸ਼ਨ ਜ਼ੋਨ (LEZ)

ਜੇ ਤੁਸੀਂ ਇੱਕ ਵੱਡਾ ਵਾਹਨ ਚਲਾ ਰਹੇ ਹੋ, ਤਾਂ ਤੁਹਾਨੂੰ LEZ ਲਈ ਜ਼ਰੂਰੀ ਨਿਕਾਸ ਪੱਧਰਾਂ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ। LEZ ਕਾਰਾਂ ਜਾਂ ਮੋਟਰਸਾਈਕਲਾਂ 'ਤੇ ਲਾਗੂ ਨਹੀਂ ਹੁੰਦਾ ਹੈ। LEZ ਬਾਰੇ ਵਧੇਰੇ ਜਾਣਕਾਰੀ ਲਵੋ।

ਹੋਰ ਜਾਣਕਾਰੀ ਲਈ ਦੇਖੋ

ਰਿਵਰ ਬੋਟ

ਰਿਵਰ ਥੇਮਜ਼ ਬੋਟ ਸੇਵਾਵਾਂ ਬਾਰੇ ਗਾਈਡ ਦੀ ਆਪਣੀ ਭਾਸ਼ਾ ਵਿੱਚ ਕਾਪੀ ਲੈਣ ਲਈ ਕਿਰਪਾ ਕਰਕੇ ਇਸ ਪਤੇ 'ਤੇ ਸੰਪਰਕ ਕਰੋ:
K International Ltd.
14 Davy Avenue
Knowlhill
Milton Keynes
MK5 8PL

ਟੈਲੀਫ਼ੋਨ: 0800 298 3009

 

Close Favourites

My Lines

My Buses

My Roads

My River Buses

My Emirates Air Line

My Journeys

My Places

  Close edit Favourites

  Favourite lines

  Favourite buses

  Favourite roads

  Favourite river buses

  Favourite Emirates Air Line

  Favourite journeys

  Favourite places